Sunday, October 26, 2025

ਸਮਾਜ ਵਿੱਚ ਅਸਲੀ ਤਰੱਕੀ ਕਦੋਂ ਆਏਗੀ?

 ਅੱਜ ਅਸੀਂ ਸਭ ਕਹਿੰਦੇ ਹਾਂ ਕਿ ਅਸੀਂ ਇੱਕ ਤਰੱਕੀਸ਼ੀਲ ਸਮਾਜ ਵਿੱਚ ਰਹਿੰਦੇ ਹਾਂ। ਪਰ ਕੀ ਸੱਚਮੁੱਚ ਅਸੀਂ ਤਰੱਕੀ ਕਰ ਗਏ ਹਾਂ? ਅਜੇ ਵੀ ਘਰਾਂ ਵਿੱਚ ਕੁੜੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਕਿਵੇਂ ਵਰਤਣ, ਕਿਵੇਂ ਬੋਲਣ, ਕਿਵੇਂ ਚੱਲਣ ਤੇ ਕਿਵੇਂ ਆਪਣੀ ਇੱਜ਼ਤ ਬਚਾਉਣੀ ਹੈ। ਪਰ ਅਫ਼ਸੋਸ, ਅਸੀਂ ਆਪਣੇ ਮੁੰਡਿਆਂ ਨੂੰ ਕਦੇ ਨਹੀਂ ਸਿਖਾਉਂਦੇ ਕਿ ਉਹਨੇ ਦੂਜੇ ਦੀ ਇੱਜ਼ਤ ਕਿਵੇਂ ਕਰਨੀ ਹੈ।


ਸਮਾਜ ਦੀ ਸੁਰੱਖਿਆ ਸਿਰਫ਼ ਔਰਤਾਂ ਦੇ ਕੱਪੜਿਆਂ ਨਾਲ ਨਹੀਂ ਆਉਂਦੀ, ਸੁਰੱਖਿਆ ਤਾਂ ਮਰਦਾਂ ਦੀ ਚੰਗੀ ਸੋਚ ਨਾਲ ਆਉਂਦੀ ਹੈ। ਜਦ ਤੱਕ ਅਸੀਂ ਇਹ ਨਹੀਂ ਸਮਝਾਂਗੇ ਕਿ ਇੱਜ਼ਤ ਕਿਸੇ ਇੱਕ ਲਿੰਗ ਦੀ ਨਹੀਂ, ਸਗੋਂ ਹਰ ਇਨਸਾਨ ਦੀ ਹੁੰਦੀ ਹੈ, ਤਦ ਤੱਕ ਅਸਲੀ ਬਦਲਾਵ ਨਹੀਂ ਆ ਸਕਦਾ।


ਸਾਨੂੰ ਆਪਣੀਆਂ ਕੁੜੀਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ “ਤੂੰ ਬਾਹਰ ਨਾ ਨਿਕਲੀਂ”, ਸਗੋਂ ਆਪਣੇ ਮੁੰਡਿਆਂ ਨੂੰ ਕਹਿਣਾ ਚਾਹੀਦਾ ਹੈ ਕਿ “ਤੂੰ ਕਿਸੇ ਦੀ ਆਜ਼ਾਦੀ ‘ਤੇ ਹੱਕ ਨਾ ਜਤਾਈਂ।”

ਕੁੜੀ ਨੂੰ ਸਿਖਾਉਣਾ ਜਰੂਰੀ ਹੈ ਕਿ ਉਹ ਆਪਣੇ ਹੱਕਾਂ ਲਈ ਖੜੀ ਰਹੇ, ਪਰ ਉਸ ਤੋਂ ਵੱਧ ਜਰੂਰੀ ਹੈ ਕਿ ਮੁੰਡੇ ਨੂੰ ਸਿਖਾਇਆ ਜਾਵੇ ਕਿ ਕਿਸੇ ਦੇ ਹੱਕਾਂ ‘ਤੇ ਕਦੇ ਹੱਥ ਨਾ ਪਾਏ।


ਜਦ ਅਸੀਂ ਆਪਣੇ ਬੱਚਿਆਂ—ਮੁੰਡਿਆਂ ਤੇ ਕੁੜੀਆਂ—ਦੋਵਾਂ ਨੂੰ ਬਰਾਬਰੀ, ਸਨਮਾਨ ਤੇ ਮਨੁੱਖਤਾ ਦਾ ਪਾਠ ਪੜ੍ਹਾਵਾਂਗੇ, ਤਦ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਸੱਚਮੁੱਚ ਇਕ ਸਮਝਦਾਰ ਤੇ ਸੁਰੱਖਿਅਤ ਸਮਾਜ ਦਾ ਹਿੱਸਾ ਹਾਂ।

No comments:

Post a Comment